04/03/2024
ਸ਼ਰਮਨਾਕ ਕਾਰਾ
ਸਪੈਨਿਸ਼ ਜੋੜਾ ਜੋ ਪਿਛਲੇ ਪੰਜ ਸਾਲਾਂ ਤੋਂ ਯਾਤਰਾ ਕਰ ਰਿਹਾ।ਅਲੱਗ ਅਲੱਗ ਦੇਸ਼ ਘੁੰਮਦਾ ਮੋਟਰ ਸਾਇਕਲ ਤੇ ਹੁਣ ਤੱਕ 67 ਦੇਸ਼ ਘੁੰਮ ਚੁੱਕਿਆ ਜੋੜਾ।ਇੱਥੋਂ ਤੱਕ ਕੀ ਯਮਨ,ਪਾਕਿਸਤਾਨ ਆਦਿ ਦੇਸ਼ ਵੀ ਜਿਹਨਾਂ ਨੂੰ ਆਮ ਤੌਰ ਤੇ ਭਾਰਤੀ ਲੋਕ ਖਤਰਨਾਕ ਮੰਨਦੇ ਆ।
ਜਦੋਂ ਭਾਰਤ ਪਹੁੰਚਦਾ ਝਾਰਖੰਡ ਦੇ ਦੁਮਕਾ ਵਿੱਚ ਉੱਥੇ ਰਾਤ ਕੱਟਣ ਲਈ ਆਪਣਾ ਆਰਜ਼ੀ ਤੰਬੂ ਲਾਉਂਦਾ।ਰਾਤ ਨੂੰ ਇੱਕ ਇਕੱਠ ਆਉਂਦਾ ਤੰਬੂ ਚ ਦਾਖਲ ਹੁੰਦਾ ਤੇ ਉਸ ਸਪੈਨਿਸ਼ ਔਰਤ ਦਾ ਬਲਾਤਕਾਰ ਕਰਦਾ ਪਤੀ ਵਿਰੋਧ ਕਰਦਾ ਤਾਂ ਉਹਦੀ ਕੁੱਟਮਾਰ ਕੀਤੀ ਜਾਂਦੀ ਆ।
ਬਲਾਤਕਾਰ ਕਰਨ ਪਿੱਛੋਂ ਬਲਾਤਕਾਰੀਆਂ ਦਾ ਇਕੱਠ ਉੱਥੋਂ ਭੱਜ ਜਾਂਦਾ।ਸਪੈਨਿਸ਼ ਜੋੜਾ ਜਖ਼ਮੀ ਹਾਲਤ ਚ ਮਦਦ ਲਈ ਸੜਕ ਤੇ ਨਿਕਲਦਾ।ਉਥੋਂ ਲੰਘਦੀ ਪੁਲਿਸ ਨੂੰ ਮਿਲਦਾ,ਪੁਲਿਸ ਨੂੰ ਭਾਸ਼ਾ ਦੀ ਅੜਚਣ ਕਰਕੇ ਕੁਝ ਸਮਝ ਨਹੀਂ ਆਉਂਦਾ ਤੇ ਉਹ ਮਾਮਲੇ ਨੂੰ ਕੁੱਟਮਾਰ ਤੇ ਲੁੱਟਮਾਰ ਦਾ ਸਮਝ ਲੈਂਦੇ ਆ।ਸਪੈਨਿਸ਼ ਜੋੜੇ ਨੂੰ ਪੁਲਿਸ ਹਸਪਤਾਲ ਲਿਜਾਂਦੀ ਤੇ ਡਾਕਟਰ ਪੁਲਿਸ ਨੂੰ ਦੱਸਦੇ ਆ ਕੀ ਮਾਮਲਾ ਸਮੂਹਿਕ ਬਲਾਤਕਾਰ ਦਾ।
ਪੁਲਿਸ ਦੀਆਂ ਗਤੀਵਿਧੀਆਂ ਤੇਜ਼ ਹੋਈਆਂ ਕੁਝ ਬਲਾਤਕਾਰੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ।ਸੋਚ ਕੇ ਦੇਖੋ ਸਾਡੀ ਦੇਸ਼ ਵਿੱਚ ਅਕਸਰ ਕਿਹਾ ਜਾਂਦਾ #ਅਤਿਥੀ ਦੇਵੋ ਭਵ #ਭਾਵ ਮਹਿਮਾਨ ਦੇਵਤਿਆਂ ਦੇ ਬਰਾਬਰ ਨੇ ਸਾਡੇ ਲਈ।ਕੀ ਸਿਰਫ ਕਹਿਣ, ਲਿਖਣ ਲਈ ਆ ਤੇ ਅਸਲ ਕੁਝ ਹੋਰ ਆ।ਸਾਡੇ ਦੇਸ਼ ਵਿੱਚ ਵੀ ਵਾਪਰ ਕੁਝ ਹੋਰ ਰਿਹਾ ਹੁੰਦਾ ਤੇ ਰਾਸ਼ਟਰੀ ਪੱਧਰ ਤੇ ਅੰਤਰ ਰਾਸ਼ਟਰੀ ਪੱਧਰ ਤੇ ਦਿਖਾਇਆ ਕੁਝ ਹੋਰ ਜਾਂਦਾ।ਬਹੁਤ ਵਾਰ ਕੁਝ ਹੋਰ ਦਿਖਾਏ ਜਾ ਰਹੇ ਦੇ ਚੱਕਰਵਿਊ ਦਾ ਸ਼ਿਕਾਰ ਬਹੁਤ ਜਾਨਾਂ ਹੋ ਜਾਂਦੀਆਂ।ਮੀਡੀਆ, ਸ਼ੋਸ਼ਲ ਮੀਡੀਆ, ਪੱਤਰਕਾਰਾਂ ਦਾ ਅਸਲ ਫਰਜ ਬਣਦਾ ਜੋ ਅਸਲ ਵਿੱਚ ਦੇਸ਼ ਚ ਹੋ ਰਿਹਾ, ਉਹ ਦਿਖਾਇਆ ਜਾਵੇ ਨਾ ਕੀ ਲੁਕਾਇਆ ਜਾਵੇ।ਨਹੀਂ ਤਾਂ ਅਜਿਹੇ ਘਿਨਾਉਣੇ ਅਪਰਾਧ ਸਾਡੇ ਦੇਸ਼ ਦੀ ਅਸਲੀਅਤ ਸਾਹਮਣੇ ਲਿਆਉਂਦੇ ਰਹਿਣਗੇ।ਅੰਤਰ ਰਾਸ਼ਟਰੀ ਪੱਧਰ ਤੇ ਸਾਰੇ ਦੇਸ਼ ਦੀ ਥੂ ਥੂ ਹੁੰਦੀ ਆ ਕੁਝ ਕੁ ਬੰਦਿਆਂ ਕਰਕੇ, ਪਹਿਲਾਂ ਨਿਰਭੈਆ ਬਲਾਤਕਾਰ ਮਾਮਲੇ ਚ ਇਹੀ ਹੋਇਆ, ਫੇਰ ਮਨੀਪੁਰ ਕਾਂਡ।ਅੱਖਾਂ ਮੀਚਣ ਨਾਲ ਮਾਮਲੇ ਨਿਪਟ ਨਹੀਂ ਜਾਂਦੇ।ਮੈਨੂੰ ਤਾਂ ਸ਼ਰਮ ਆਉਂਦੀ ਇਸ ਮਾਮਲੇ ਚ ਆਪਣੇ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ਤੇ, ਜਦੋਂ ਲੋਕ ਚੰਗਾ ਕਰਦੇ ਆ ਮਾਣ ਵੀ ਹੁੰਦਾ ਪਰ ਹੁਣ ਕੀ ਕਹੀਏ.